श्री विद्या कोटि कुमकुमार्चन महायज्ञ लुधियाना में 29-30 नवंबर को * 500 महिलाएं अर्पित करेंगी मां ललिता त्रिपुरसुंदरी को कुमकुम सिंदूर * वाराणसी से पधारे पूज्य स्वामी अभिषेक ब्रह्मचारी जी के सान्धिय में होगा आयोजन

लुधियाना । मंगलम वैल्फेयर एंड चैरिटेबल सोसायटी की तरफ से दो दिवसीय श्री विद्या कोटि कुमकुमार्चन महायज्ञ 29 व 30 नवंबर 2026 को स्थानीय नूरवाला रोड, विवेक धाम लुधियाना में आयोजित होगा। वाराणसी से पधारे पूज्य स्वामी अभिषेक ब्रह्मचारी जी महाराज के सानिध्य में आयोजित कुमकुमार्चन महायज्ञ में 500 से ज्यादा महिलाएं कुमकुम (सिंदूर) से आहुतियां डालकर मां लक्ष्मी का पूजन बच्चों व परिवारों के लिए सुख स्मृद्धियां मांगेगी। उपरोक्त जानकारी सोसायटी के अध्यक्ष वरिंन्द्र सहगल और भाजपा महिला मोर्चा की जिला अध्यक्ष लीना टापरिया ने महायज्ञ की प्रचार सामग्री जारी करने के उपरांत दी। महायज्ञ का समय बताते हुए उन्होने कहा 29-30 नवंबर को 48 घंटे चलने वाले महायक्ष के प्रथम दिन 29 नवमंबर को 10 बजे से दोपहर 2 बजे तक 500 से ज्यादा मातृशक्ति स्वामी अभिषेक ब्रह्मचारी जी महाराज के सानिध्य में मां ललिता त्रिपुरसुंदरी के स्वरूप का कुमकुम से अर्चन करेंगी। वरिन्द्र सहगल ने महायज्ञ के महत्व से अवगत करवाते हुए कहा यह आयोजन शहर की सुख-शांति, समृद्धि और विश्व कल्याण की कामना के लिए किया जा रहा है। उन्होंने कहा कि कोटि कुमकुमार्चन महायत्र का शास्त्रों में विशेष महत्व है। इससे घर-परिवार में सुख-शांति आती है और नकारात्मक ऊर्जा दूर होती है। महायज्ञ के दौरान श्रद्धालुओं के लिए बैठने, प्रसाद और अन्य व्यवस्थाओं का विशेष प्रबंध किया गया है। लीना टापरिया ने बताया कि इस महायज्ञ में भाग लेने के लिए मातृशक्ति का पंजीकरण मोबाइल नंबर 99151-20555 पर किया जा रहा है। उन्होंने महिलाओं से अपील की कि वे इस पुण्य अवसर पर अधिक से अधिक संख्या में पहुंचकर मां भगवती का आशीर्वाद प्राप्त करें। उन्होंने कहा कि यह आयोजन महिलाओं को धर्म और संस्कृति से जोडऩे का एक सशक्त माध्यम बनेगा। इस अवसर पर वरिन्द्र सहगल, लीना टपारिया, तजिन्द्र कुमार, शाम चरण बग्गा, गुरप्रीत गोपी, पुनीत कुमार, सुरिन्द्र सहगल, सुनील सहगल व अमित सिंगला सहित अन्य भी उपस्थित रहे।
————
ਲੁਧਿਆਣਾ ਵਿੱਚ 29 ਤੇ 30 ਨਵੰਬਰ ਨੂੰ ਹੋਵੇਗਾ ਸ੍ਰੀ ਵਿਦਿਆ ਕੋਟੀ ਕੁਮਕੁਮਾਰਚਨ ਮਹਾਯੱਗ

– 500 ਤੋਂ ਵੱਧ ਮਹਿਲਾਵਾਂ ਮਾਂ ਲਲਿਤਾ ਤ੍ਰਿਪੁਰਸੁੰਦਰੀ ਨੂੰ ਕੁਮਕੁਮ (ਸਿੰਦੂਰ) ਅਰਪਿਤ ਕਰਕੇ ਕਰਣਗੀਆਂ ਪੂਜਾ-ਅਰਚਨਾ

– ਵਾਰਾਣਸੀ ਤੋਂ ਪਧਾਰੇ ਪੂਜਨੀਕ ਸਵਾਮੀ ਅਭਿਸ਼ੇਕ ਬ੍ਰਹਮਚਾਰੀ ਜੀ ਦੀ ਅਗਵਾਈ ਹੇਠ ਵਿੱਚ ਹੋਵੇਗਾ ਆਯੋਜਨ

ਲੁਧਿਆਣਾ। ਮੰਗਲਮ ਵੈਲਫੇਅਰ ਐਂਡ ਚੈਰੀਟੇਬਲ ਸੋਸਾਇਟੀ ਵੱਲੋਂ ਦੋ ਦਿਨਾਂ ਸ੍ਰੀ ਵਿਦਿਆ ਕੋਟੀ ਕੁਮਕੁਮਾਰਚਨ ਮਹਾਯੱਗ 29 ਅਤੇ 30 ਨਵੰਬਰ 2026 ਨੂੰ ਸਥਾਨਕ ਨੂਰਵਾਲਾ ਰੋਡ ਸਥਿਤ ਵਿਵੇਕ ਧਾਮ, ਲੁਧਿਆਣਾ ਵਿਖੇ ਕਰਵਾਇਆ ਜਾਵੇਗਾ। ਵਾਰਾਣਸੀ ਤੋਂ ਪਧਾਰੇ ਪੂਜਨੀਕ ਸਵਾਮੀ ਅਭਿਸ਼ੇਕ ਬ੍ਰਹਮਚਾਰੀ ਜੀ ਮਹਾਰਾਜ ਦੀ ਅਗਵਾਈ ਹੇਠ ਕਰਵਾਏ ਜਾਣ ਵਾਲੇ ਇਸ ਮਹਾਯੱਗ ਵਿੱਚ 500 ਤੋਂ ਵੱਧ ਮਹਿਲਾਵਾਂ ਕੁਮਕੁਮ (ਸਿੰਦੂਰ) ਨਾਲ ਆਹੁਤੀਆਂ ਅਰਪਿਤ ਕਰਕੇ ਮਾਂ ਲਲਿਤਾ ਤ੍ਰਿਪੁਰਸੁੰਦਰੀ ਦੀ ਪੂਜਾ-ਅਰਚਨਾ ਕਰਣਗੀਆਂ ਅਤੇ ਆਪਣੇ ਬੱਚਿਆਂ ਤੇ ਪਰਿਵਾਰਾਂ ਲਈ ਸੁੱਖ-ਸਮ੍ਰਿੱਧੀ ਦੀ ਕਾਮਨਾ ਕਰਣਗੀਆਂ।
ਇਹ ਜਾਣਕਾਰੀ ਸੋਸਾਇਟੀ ਦੇ ਪ੍ਰਧਾਨ ਵਰਿੰਦਰ ਸਹਿਗਲ ਅਤੇ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਲੀਨਾ ਟਾਪਰੀਆ ਨੇ ਮਹਾਯੱਗ ਦੀ ਪ੍ਰਚਾਰ ਸਮੱਗਰੀ ਜਾਰੀ ਕਰਨ ਤੋਂ ਬਾਅਦ ਦਿੱਤੀ। ਉਨ੍ਹਾਂ ਦੱਸਿਆ ਕਿ 29 ਅਤੇ 30 ਨਵੰਬਰ ਨੂੰ 48 ਘੰਟਿਆਂ ਤੱਕ ਚੱਲਣ ਵਾਲੇ ਮਹਾਯੱਗ ਦੇ ਪਹਿਲੇ ਦਿਨ 29 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 500 ਤੋਂ ਵੱਧ ਮਾਤਰੀ ਸ਼ਕਤੀ ਸਵਾਮੀ ਅਭਿਸ਼ੇਕ ਬ੍ਰਹਮਚਾਰੀ ਜੀ ਮਹਾਰਾਜ ਦੀ ਅਗਵਾਈ ਹੇਠ ਮਾਂ ਲਲਿਤਾ ਤ੍ਰਿਪੁਰਸੁੰਦਰੀ ਦੇ ਸਰੂਪ ਦਾ ਕੁਮਕੁਮ ਨਾਲ ਪੂਜਨ ਕਰਣਗੀਆਂ।
ਵਰਿੰਦਰ ਸਹਿਗਲ ਨੇ ਮਹਾਯੱਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਮਾਗਮ ਸ਼ਹਿਰ ਦੀ ਸੁੱਖ-ਸ਼ਾਂਤੀ, ਸਮ੍ਰਿੱਧੀ ਅਤੇ ਵਿਸ਼ਵ ਕਲਿਆਣ ਦੀ ਕਾਮਨਾ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਟੀ ਕੁਮਕੁਮਾਰਚਨ ਮਹਾਯੱਗ ਦਾ ਸ਼ਾਸਤਰਾਂ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਨਾਲ ਘਰ-ਪਰਿਵਾਰ ਵਿੱਚ ਸੁੱਖ-ਸ਼ਾਂਤੀ ਆਉਂਦੀ ਹੈ ਅਤੇ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਮਹਾਯੱਗ ਦੌਰਾਨ ਸ਼ਰਧਾਲੂਆਂ ਦੇ ਬੈਠਣ, ਪ੍ਰਸਾਦ ਅਤੇ ਹੋਰ ਪ੍ਰਬੰਧਾਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।
ਲੀਨਾ ਟਾਪਰੀਆ ਨੇ ਦੱਸਿਆ ਕਿ ਮਹਾਯੱਗ ਵਿੱਚ ਸ਼ਾਮਲ ਹੋਣ ਲਈ ਮਾਤ੍ਰਸ਼ਕਤੀ ਦਾ ਰਜਿਸਟਰੇਸ਼ਨ ਮੋਬਾਈਲ ਨੰਬਰ 99151-20555 ’ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਮੌਕੇ ’ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਇਹ ਸਮਾਗਮ ਮਹਿਲਾਵਾਂ ਨੂੰ ਧਰਮ ਅਤੇ ਸੰਸਕ੍ਰਿਤੀ ਨਾਲ ਜੋੜਨ ਦਾ ਇੱਕ ਮਜ਼ਬੂਤ ਮਾਧਿਅਮ ਬਣੇਗਾ।
ਇਸ ਮੌਕੇ ਵਰਿੰਦਰ ਸਹਿਗਲ, ਲੀਨਾ ਟਾਪਰੀਆ, ਤਜਿੰਦਰ ਕੁਮਾਰ, ਸ਼ਾਮ ਚਰਨ ਬੱਗਾ, ਗੁਰਪ੍ਰੀਤ ਗੋਪੀ, ਪੁਨੀਤ ਕੁਮਾਰ, ਸੁਰਿੰਦਰ ਸਹਿਗਲ, ਸੁਨੀਲ ਸਹਿਗਲ ਅਤੇ ਅਮਿਤ ਸਿੰਗਲਾ ਸਮੇਤ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *